MNP ਨਵੀਂ NB PNP ਪ੍ਰਕਿਰਿਆ ਵਿੱਚ ਸਹਾਇਤਾ ਲਈ ਵਿਕਲਪ ਪੇਸ਼ ਕਰਦੀ ਹੈ

ਜੇਕਰ ਤੁਸੀਂ ਆਪਣੀ ਇਮੀਗ੍ਰੇਸ਼ਨ ਅਰਜ਼ੀ ਲਈ MNP ਵਿੱਚ ਸ਼ਾਮਲ ਹੋਣਾ ਚਾਹੁੰਦੇ ਹੋ, ਤਾਂ ਕਿਰਪਾ ਕਰਕੇ ਫਾਰਮ ਭਰੋ ਜਾਂ ਸੰਪਰ ਸੀਨੀਅਰ ਪ੍ਰੋਜੈਕਟ ਮੈਨੇਜਰ, ਰਾਏ ਟੌਂਗ (Roy Tong) ਨਾਲ +1 778.374.2102 ਤੇ ਸੰਪਰਕ ਕਰੋ

NBPNP ਕੁੱਲ ਕੀਮਤ ਦੀ ਵਿੱਤੀ ਜਾਣਕਾਰੀ ਲਈ ਪੇਸ਼ਾਵਰ ਤੀਜੀ ਧਿਰ ਸਮੀਖਿਆ

ਨਿਊ ਬਰੰਸਵਿਕ (New Brunswick) ਵਿੱਚ ਕਾਰੋਬਾਰ ਦੀ ਮਲਕੀਅਤ ਅਤੇ ਕੈਨੇਡਾ ਲਈ ਇਮੀਗ੍ਰੇਸ਼ਨ ਦਾ ਸਫ਼ਰ ਉਤਸ਼ਾਹ ਭਰਿਆ ਹੈ, ਪਰੰਤੂ ਪ੍ਰਕਿਰਿਆ ਲੰਮੀ ਹੋ ਸਕਦੀ ਹੈ। ਉਦਯੋਗਪਤੀਆਂ ਦੀ ਜਲਦੀ ਤੋਂ ਜਲਦੀ ਮਦਦ ਕਰਨ ਲਈ, MNP ਬਿਨੈਕਾਰਾਂ ਦੀ ਕੁੱਲ ਕੀਮਤ ਅਤੇ ਇਕੱਤਰ ਕੀਤੇ ਫੰਡ ਦੀ ਸਮੀਖਿਆ ਕਰਨ ਲਈ ਸਮੇਂ ਸਿਰ, ਲਾਗਤ-ਪ੍ਰਭਾਵੀ ਤੀਜੀ ਧਿਰ ਦੀ ਤਸਦੀਕ ਸੇਵਾਵਾਂ ਮੁਹੱਈਆ ਕਰਦੀ ਹੈ।

 

 

MNP ਨੂੰ ਇਹ ਸੇਵਾ ਮੁਹੱਈਆ ਕਰਨ ਲਈ NB ਪ੍ਰੋਵਿੰਸ਼ੀਅਲ ਨੌਮਿਨੀ ਪ੍ਰੋਗਰਾਮ (NB PNP) ਵੱਲੋਂ ਅਧਿਕਾਰਤ ਕੀਤਾ ਗਿਆ ਹੈ। ਸਾਨੂੰ NB PNP ਦੀ ਤੀਜੀ ਧਿਰ ਜਾਂਚ ਪ੍ਰਕਿਰਿਆ ਦਾ ਕੰਮ ਕਰਨ ਦਾ ਵਿਆਪਕ ਅਨੁਭਵ ਹੈ। ਸਾਡੇ ਪੇਸ਼ਾਵਰਾਂ ਨੂੰ ਇਹ ਯਕੀਨੀ ਬਣਾਉਣ ਲਈ ਜ਼ਰੂਰੀ ਦਸਤਾਵੇਜ਼ਾਂ ਬਾਰੇ ਜਾਣਕਾਰੀ ਹੈ ਕਿ ਤੁਹਾਡੇ ਕੋਲ ਉਹ ਸਭ ਕੁਝ ਮੌਜੂਦ ਹੈ, ਜਿਸਦੀ ਤੁਹਾਨੂੰ ਅੱਗੇ ਵਧਣ ਲਈ ਲੋੜ ਹੈ।

MNP ਦੀ ਚੋਣ ਕਿਉਂ ਕੀਤੀ ਜਾਏ?

ਆਪਣੇ ਤੀਜੇ-ਧਿਰ ਸਮੀਖਿਅਕ ਦੇ ਤੌਰ ਤੇ MNP ਦੀ ਚੋਣ ਕਰਨ ਨਾਲ ਤੁਹਾਨੂੰ ਇਹ ਫ਼ਾਇਦੇ ਮਿਲਦੇ ਹਨ:

  • ਨਤੀਜੇ ਪ੍ਰਾਪਤ ਕਰਨ ਤੇ ਕੇਂਦਰਿਤ ਇੱਕ ਸਪਸ਼ਟ ਅਤੇ ਸਹਿਯੋਗ ਵਾਲਾ ਦ੍ਰਿਸ਼ਟੀਕੋਣ
  • ਇੱਕ ਵੱਡੀ ਅਤੇ ਵਿਵਿਧ ਟੀਮ, ਜੋ ਤੁਹਾਡੀ ਆਪਣੀ ਭਾਸ਼ਾ ਵਿੱਚ ਤੁਹਾਨੂੰ ਸੇਵਾਵਾਂ ਦੇ ਸਕੇ ਅਤੇ ਤੁਹਾਡੇ ਸੱਭਿਆਚਾਰ ਅਤੇ ਕਾਰੋਬਾਰ ਸਬੰਧੀ ਮਾਹੌਲ ਨੂੰ ਸਮਝ ਸਕੇ
  • ਤੁਹਾਡੇ MNP ਪੇਸ਼ਾਵਰ ਨਾਲ ਨਿਯਮਿਤ ਸੰਪਰਕ ਅਤੇ ਇਸ ਗੱਲ ਦੀ ਗਾਰੰਟੀ ਕਿ ਤੁਹਾਡੀ ਕਾਲ ਦਾ ਜਵਾਬ ਉਸੇ ਦਿਨ ਦਿੱਤਾ ਜਾਏਗਾ
  • ਤੁਹਾਡੇ MNP ਪੇਸ਼ਾਵਰ ਅਤੇ NB PNP ਸਟਾਫ ਵਿਚਕਾਰ ਨਿਯਮਿਤ ਸੰਪਰਕ
  • ਤੁਹਾਡੀ ਨਿੱਜਤਾ ਦੀ ਸੁਰੱਖਿਆ ਲਈ ਸੁਰੱਖਿਅਤ, ਮਜ਼ਬੂਤ ਇਲੈਕਟ੍ਰੋਨਿਕ ਦਸਤਾਵੇਜ਼ ਟ੍ਰਾਂਸਫਰ
  • ਇੱਕ ਟੀਮ, ਜੋ ਤੁਹਾਡੇ ਕਾਰੋਬਾਰ ਸਬੰਧੀ ਫ਼ਲਸਫ਼ੇ ਅਤੇ ਉਦਯੋਗਪਤੀ ਬਣਨ ਦੇ ਤੁਹਾਡੇ ਸੁਪਨਿਆਂ ਨੂੰ ਸਮਝਦੀ ਹੈ
  • MNP ਉਦਯੋਗਪਤੀਆਂ ਦੁਆਰਾ ਬਣਾਈ ਗਈ ਸੀ ਅਤੇ ਅਸੀਂ ਨਿਰੰਤਰ ਉਹਨਾਂ ਨਾਲ ਕੰਮ ਕਰਨਾ ਜਾਰੀ ਰੱਖਦੇ ਹਾਂ
  • ਸਥਾਨਕ ਪੇਸ਼ਾਵਰਾਂ ਦੀ ਇੱਕ ਟੀਮ, ਜੋ NB PNP ਮਾਪਦੰਡ ਅਤੇ N.B. ਵਿੱਚ ਕਾਰੋਬਾਰ ਸਬੰਧੀ ਮਾਹੌਲ ਨੂੰ ਸਮਝਦੀ ਹੈ।

ਜੇਕਰ ਤੁਸੀਂ MNP ਨਾਲ ਜੁੜਨ ਦਾ ਫ਼ੈਸਲਾ ਕਰਦੇ ਹੋ, ਤਾਂ ਸਾਨੂੰ ਪੇਸ਼ਗੀ ਫੀਸ ਦੀ ਲੋੜ ਹੋਵੇਗੀ।

ਫੀਸ ਦਾ ਬਕਾਇਆ ਸਾਡਾ ਕੰਮ ਪੂਰਾ ਹੋਣ ਤੇ ਦੇਣਾ ਹੋਵੇਗਾ।

ਫਾਈਲਾਂ ਤਿਆਰ ਕਰਨ ਦੀ ਸਮਾਂ ਸੀਮਾ ਆਮ ਤੌਰ ਤੇ 3 ਤੋਂ 6 ਹਫ਼ਤੇ ਤੱਕ ਹੁੰਦੀ ਹੈ; ਇਹਨਾਂ ਦੇ ਆਧਾਰ ਤੇ:

  • ਤੁਹਾਡੇ ਮੂਲ ਦਸਤਾਵੇਜ਼ ਕਿੰਨੇ ਪੂਰੇ ਹਨ
  • ਤੁਹਾਡੀ ਕੁੱਲ ਕੀਮਤ ਦੀ ਜਟਿਲਤਾ ਅਤੇ ਪ੍ਰਕਾਰ
  • ਤੁਹਾਡੇ ਫੰਡ ਦੇ ਸਰੋਤ ਦੇ ਦਸਤਾਵੇਜ਼ ਕਿੰਨੇ ਪੂਰੇ ਹਨ

ਰਾਏ ਟੌਂਗ (Roy Tong) ਨਾਲ ਸੰਪਰਕ ਕਰੋ

ਇਹ ਇੰਪੁੱਟ ਲੋੜੀਂਦਾ ਹੈ
ਇਹ ਇੰਪੁੱਟ ਲੋੜੀਂਦਾ ਹੈ
ਫੋਨ ਜਾਂ ਈਮੇਲ ਖੇਤਰ ਲੋੜੀਂਦਾ ਹੈ
ਕਿਰਪਾ ਕਰਕੇ ਇੱਕ ਵੈਧ ਈਮੇਲ ਦਰਜ ਕਰੋ
ਫੋਨ ਜਾਂ ਈਮੇਲ ਖੇਤਰ ਲੋੜੀਂਦਾ ਹੈ
ਕਿਰਪਾ ਕਰਕੇ ਇੱਕ ਵੈਧ ਫੋਨ ਨੰਬਰ ਦਾਖਲ ਕਰੋ
ਇਹ ਇੰਪੁੱਟ ਲੋੜੀਂਦਾ ਹੈ
ਇਹ ਇੰਪੁੱਟ ਲੋੜੀਂਦਾ ਹੈ

 

ਕਿਰਪਾ ਕਰਕੇ ਉਭਾਰੇ ਖੇਤਰਾਂ ਨੂੰ ਪੂਰਾ ਕਰੋ

MNP ਇਹਨਾਂ ਭਾਸ਼ਾਵਾਂ ਵਿੱਚ ਤੁਹਾਨੂੰ ਸੇਵਾ ਦੇ ਸਕਦਾ ਹੈ:

ਮੈਂਡਰਿਨ, ਕੈਂਟੋਨੀਜ, ਹਿੰਦੀ, ਕੋਰੀਆਈ, ਅਫਰੀਕਨ, ਅਰਬੀ, ਕ੍ਰੋਸ਼ੀਆਈ, ਚੈਕ, ਡੈਨਿਸ਼ ਡੱਚ, ਫਿਲੀਪੀਨੋ, ਫ੍ਰਾਂਸੀਸੀ, ਜਰਮਨ, ਹੈਤੀਅਨ, ਕ੍ਰੇਓਲ, ਹਿਬਰੂ, ਹੰਗੇਰੀਅਨ, ਇਤਾਲਵੀ, ਜਾਪਾਨੀ, ਕਜ਼ਾਖ, ਪੋਲੈਂਡੀ, ਪੁਰਤਗਾਲੀ, ਪੰਜਾਬੀ, ਰੋਮਾਨੀਅਨ, ਰੂਸੀ, ਸਲੋਵਾਕਿਅਨ, ਸਪੇਨੀ, ਟੈਗਾਲੌਗ, ਤਾਈਵਾਨੀ, ਯੁਕਰੇਨੀਅਨ, ਉਰਦੂ, ਵਿਅਤਨਾਮੀ ਵਗੈਰਾ।

ਅਸੀਂ ਬ੍ਰਿਟਿਸ਼ ਕੋਲੰਬਿਆ (BCPNP), ਸਸਕੈਚਵਾਨ (SINP) ਅਤੇ ਨੋਵਾ ਸਕੋਟਿਆ (NSNP) ਲਈ ਸਮਾਨ ਵਿੱਤੀ ਕੁੱਲ ਕੀਮਤ ਦੀਆਂ ਸਮੀਖਿਆਵਾਂ ਵਿੱਚ ਵੀ ਸਹਾਇਤਾ ਕਰ ਸਕਦੇ ਹਾਂ।

ਰਾਏ ਟੌਂਗ (Roy Tong) ਨਾਲ ਸੰਪਰਕ ਕਰੋ